ਗੁਰਬਾਣੀ ਵਿਆਕਰਣ ਦੇ ਨੇਮ

ਇਹ ਸਾਰੀ ਜਾਣਕਾਰੀ ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ ਜੀ ਦੇ ਗੁਰਬਾਣੀ ਵਿਆਕਰਣ ਦੇ ਕੋਰਸ ਸਾਹਿਤ ਤੋਂ ਲਈ ਗਈ ਹੈ। ਗਿਆਨੀ ਜੀ ਨੇ ਗੁਰਬਾਣੀ ਵਿਆਕਰਣ ਸਿੱਖਣ ਨੂੰ ਇਸ ਢੰਗ ਨਾਲ ਬੜਾ ਸੌਖਾ ਬਣਾ ਦਿੱਤਾ ਹੈ।

ਗਿਆਨੀ ਅੰਮ੍ਰਿਤਪਾਲ ਸਿੰਘ ਦੇ ਵਿਆਕਰਣ ਪਾਠ

ਅਧਿਆਇ 1 · ਮੁੱਢਲੀ ਪੰਜਾਬੀ ਵਿਆਕਰਣ · Basic Punjabi Grammar1 / 28

ਅਗਲਾ ਅਧਿਆਇ 2: ਪੁਲਿੰਗ ਇਕ ਵਚਨ - ਔਂਕੜ

ਲਗਾਂ Vowel signs

ਾਕੰਨਾਿਸਿਹਾਰੀੀਬਿਹਾਰੀੁਔਂਕੜੂਦੁਲੈਂਕੜੇਲਾਂੈਦੁਲਾਵਾਂੋਹੋੜਾੌਕਨੌੜਾਂਬਿੰਦੀੰਟਿੱਪੀੱਅੱਧਕ

ਸ਼ਬਦਾਂ ਦੀ ਵੰਡ · 8 Parts of Speech

ਨਾਂਵ Noun

ਕਿਸੇ ਵਿਅਕਤੀ, ਜੀਵ, ਵਸਤੂ, ਥਾਂ, ਭਾਵ ਜਾਂ ਕੰਮ ਲਈ ਵਰਤਿਆ ਜਾਣ ਵਾਲਾ ਸ਼ਬਦ। ਜਿਵੇਂ: ਅੰਮ੍ਰਿਤਪਾਲ, ਫੁੱਲ, ਸੋਨਾ, ਪੰਛੀ।

ਪੜਨਾਂਵ Pronoun

ਨਾਂਵ ਦੀ ਥਾਂ ਤੇ ਵਰਤਿਆ ਜਾਣ ਵਾਲਾ ਸ਼ਬਦ। ਜਿਵੇਂ: ਮੈਂ, ਅਸੀਂ, ਸਾਡਾ, ਤੂੰ, ਤੁਸੀਂ, ਉਹ, ਤੁਹਾਨੂੰ।

  • ਰਾਮ ਸਕੂਲ ਜਾਂਦਾ ਹੈ, ਉਹ ਖਾਂਦਾ ਹੈ, ਉਹ ਖੇਡਣ ਜਾਂਦਾ ਹੈ।
  • ਸ਼ਾਮ ਆਇਆ ਸੀ, ਉਸਨੇ ਕੱਪੜੇ ਬਦਲੇ ਤੇ ਉਹ ਚਲਾ ਗਿਆ।

ਵਿਸ਼ੇਸ਼ਣ Adjective

ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸੇ। ਜਿਵੇਂ: ਸੋਹਣਾ, ਗੰਦਾ, ਛੋਟਾ, ਮੋਟਾ, ਪਤਲਾ, ਸਿਆਣਾ, ਭੋਲਾ, ਮੈਲਾ।

ਕਿਰਿਆ Verb

ਕੰਮ ਦੇ ਹੋਣ ਜਾਂ ਕਰਨ ਦਾ ਬੋਧ ਕਰਵਾਉਣ ਵਾਲਾ ਸ਼ਬਦ। ਜਿਵੇਂ: ਪੜ੍ਹਨਾ, ਲਿਖਣਾ, ਹੱਸਣਾ, ਰੋਣਾ, ਲੜਨਾ, ਖੇਡਣਾ, ਚੱਲਣਾ, ਖਾਣਾ।

ਕਿਰਿਆ ਵਿਸ਼ੇਸ਼ਣ Adverb

ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ — ਕੰਮ ਕਿਵੇਂ, ਕਦੋਂ ਜਾਂ ਕਿੱਥੇ ਹੋਇਆ। ਜਿਵੇਂ: ਇੱਥੇ ਆਉਂਦਾ, ਉੱਥੇ ਜਾਂਦਾ, ਤੇਜ਼ ਤੁਰਦਾ, ਤੇਜ਼ ਦੌੜਨਾ, ਸਵੇਰੇ ਜਾਗਣਾ, ਛੇਤੀ ਖਾਣਾ।

ਸੰਬੰਧਕ Postposition

ਜਿਹੜਾ ਸ਼ਬਦ ਨਾਂਵ ਜਾਂ ਪੜਨਾਂਵ ਦਾ ਸੰਬੰਧ ਕਿਰਿਆ ਜਾਂ ਕਿਸੇ ਹੋਰ ਸ਼ਬਦ ਨਾਲ ਦੱਸੇ। ਜਿਵੇਂ: ਦਾ, ਦੇ, ਦੀ, ਨੂੰ, ਨੇ, ਨਾਲ, ਵਿੱਚ, ਉੱਤੇ, ਅੰਦਰ, ਬਾਹਰ।

  • ਰਾਮ ਦਾ ਖੇਤ।
  • ਰਾਜੂ ਦੀ ਦੁਕਾਨ।
  • ਮੇਜ਼ ਉੱਤੇ ਝਾੜੂ।

ਯੋਜਕ Conjunction

ਜਿਹੜਾ ਸ਼ਬਦ ਦੋ ਵਾਕਾਂ ਨੂੰ ਆਪਸ ਵਿੱਚ ਜੋੜਦਾ ਹੈ। ਜਿਵੇਂ: ਤੇ, ਅਤੇ, ਜੇਕਰ, ਜਾਂ, ਤਾਂ, ਕਿ, ਪਰ, ਕਿਉਂਕਿ।

  • ਮੈਂ ਘਰ ਜਾਵਾਂਗਾ ਜੇਕਰ ਘਰ ਬੱਤੀ ਹੋਵੇਗੀ।
  • ਮੈਂ ਗੁਰਦੁਆਰੇ ਜਾਵਾਂਗਾ ਜਾਂ ਮੈਂ ਖੂਹ ਤੇ ਜਾਵਾਂਗਾ।

ਵਿਸਮਿਕ Interjection

ਜਿਹੜੇ ਸ਼ਬਦ ਹੈਰਾਨੀ, ਇੱਛਾ, ਖੁਸ਼ੀ, ਗ਼ਮੀ, ਡਰ ਜਾਂ ਸਿਫ਼ਤ ਦਾ ਗਿਆਨ ਕਰਾਉਣ। ਜਿਵੇਂ: ਵਾਹ! ਹਾਏ! ਸ਼ਾਬਾਸ਼! ਸ਼ਾਵਾ! ਬੱਲੇ! ਕਾਸ਼! ਆਹ! ਉਫ਼! ਹੇ ਯਾਰ! ਐ ਜੀ! ਰੇ!

ਵਚਨ Number

ਸ਼ਬਦ ਦੇ ਜਿਸ ਰੂਪ ਤੋਂ ਕਿਸੇ ਜੀਵ, ਵਸਤੂ ਜਾਂ ਸਥਾਨ ਆਦਿ ਦੀ ਗਿਣਤੀ ਵਿੱਚ ਇਕ ਜਾਂ ਇਕ ਤੋਂ ਵੱਧ ਹੋਣ ਦਾ ਫ਼ਰਕ ਪਤਾ ਲੱਗੇ, ਉਸ ਨੂੰ ਵਚਨ ਕਿਹਾ ਜਾਂਦਾ ਹੈ। ਪੰਜਾਬੀ ਵਿੱਚ ਵਚਨ ਦੋ ਤਰ੍ਹਾਂ ਦੇ ਹੁੰਦੇ ਹਨ: ਇਕ ਵਚਨ ਅਤੇ ਬਹੁ ਵਚਨ।

ਇਕ ਵਚਨ (Singular)

ਜਿਸ ਰੂਪ ਤੋਂ ਕਿਸੇ ਇਕ ਜੀਵ, ਵਸਤੂ ਜਾਂ ਸਥਾਨ ਦਾ ਗਿਆਨ ਹੋਵੇ। ਜਿਵੇਂ: ਬੱਚਾ, ਬਾਲੀ, ਕੁਰਸੀ, ਘੜਾ, ਬੰਦਾ, ਭਾਂਡਾ, ਰੁਮਾਲ, ਪੰਛੀ।

ਬਹੁ ਵਚਨ (Plural)

ਜਿਸ ਰੂਪ ਤੋਂ ਇਕ ਤੋਂ ਜ਼ਿਆਦਾ ਜੀਵਾਂ, ਵਸਤੂਆਂ ਜਾਂ ਸਥਾਨਾਂ ਦਾ ਗਿਆਨ ਹੋਵੇ। ਜਿਵੇਂ: ਬੱਚੇ, ਬਾਲੀਆਂ, ਕੁਰਸੀਆਂ, ਘੜੇ, ਬੰਦੇ, ਭਾਂਡੇ, ਰੁਮਾਲ, ਪੰਛੀਆਂ।

ਲਿੰਗ Gender

ਜਿਸ ਸ਼ਬਦ ਤੋਂ ਪੁਰਖ ਜਾਂ ਇਸਤਰੀ ਜਾਤੀ ਦਾ ਗਿਆਨ ਹੋਵੇ, ਉਸ ਨੂੰ ਲਿੰਗ ਕਿਹਾ ਜਾਂਦਾ ਹੈ। ਇਹ ਦੋ ਪ੍ਰਕਾਰ ਦੇ ਹੁੰਦੇ ਹਨ: ਪੁਲਿੰਗ ਅਤੇ ਇਸਤਰੀ ਲਿੰਗ।

ਪੁਲਿੰਗ (Masculine words)

ਜਿਹੜਾ ਸ਼ਬਦ ਪੁਰਖ ਜਾਤੀ ਦਾ ਗਿਆਨ ਦੇਵੇ। ਜਿਵੇਂ: ਮੁੰਡਾ, ਬਿੱਲਾ, ਚਾਚਾ, ਕੰਘਾ, ਮੰਜਾ, ਘੋੜਾ, ਦਾਦਾ, ਲੱਕ, ਸ਼ੇਰ।

ਇਸਤਰੀ ਲਿੰਗ (Feminine words)

ਜਿਹੜਾ ਸ਼ਬਦ ਇਸਤਰੀ ਜਾਤੀ ਦਾ ਗਿਆਨ ਦੇਵੇ। ਜਿਵੇਂ: ਕੁੜੀ, ਬਿੱਲੀ, ਚਾਚੀ, ਕੰਘੀ, ਮੰਜੀ, ਘੋੜੀ, ਦਾਦੀ, ਕਮਰ, ਸ਼ੇਰਨੀ।

ਨਾਂਵ ਦੇ ਪੰਜ ਪ੍ਰਕਾਰ Five types of noun

ਆਮ / ਜਾਤੀ Common noun
ਮੰਡੀ, ਕਿਸਾਨ, ਜਾਨਵਰ, ਹੀਰਾ
ਵਿਸ਼ੇਸ਼ / ਖਾਸ Proper noun
ਸਮੁੰਦਰੀ, ਖੇੜਾ, ਕੋਹਿਨੂਰ, ਡੌਲਫਿਨ
ਇਕੱਠ Collective noun
ਸੰਗਤ, ਫੌਜ, ਕਲਾਸ / ਜਮਾਤ
ਭਾਵ Abstract noun
ਦੁੱਖ / ਸੁੱਖ, ਪ੍ਰੇਮ, ਸਰਦੀ / ਗਰਮੀ, ਰੋਣਾ
ਵਸਤੂ Material noun
ਸੋਨਾ, ਪਾਣੀ, ਘਿਉ — ਜੋ ਤੋਲੀਆਂ / ਮਿਣੀਆਂ ਜਾਣ

ਭਾਗ 1 · ਪੰਨਾ 6

ਪੜਨਾਂਵ ਦੇ ਛੇ ਪ੍ਰਕਾਰ Six types of pronoun

ਪੁਰਖ ਵਾਚਕ Personal
ਮੈਂ, ਅਸੀਂ, ਤੁਸੀਂ, ਉਹ।
ਨਿੱਜ ਵਾਚਕ Reflexive
ਆਪਣਾ, ਆਪ, ਆਪੇ।
ਨਿਸ਼ਚੇ ਵਾਚਕ Demonstrative
ਇਹ, ਉਹ, ਔਹ, ਇੱਥੇ, ਉੱਥੇ।
ਅਨਿਸ਼ਚੇ ਵਾਚਕ Indefinite
ਕਈ, ਵਿਰਲੇ, ਬਹੁਤ।
ਸੰਬੰਧਕ ਵਾਚਕ Relative
ਜੋ, ਜਿਹੜਾ, ਜਿਸ, ਤਿਸ।
ਪ੍ਰਸ਼ਨ ਵਾਚਕ Interrogative
ਕੌਣ, ਕਿਹੜਾ, ਕੀ, ਕਾਹੇ।

ਭਾਗ 1 · ਪੰਨਾ 8

ਵਿਸ਼ੇਸ਼ਣ ਦੇ ਪੰਜ ਪ੍ਰਕਾਰ Five types of adjective

ਗੁਣਵਾਚਕ Quality
ਨਾਂਵ / ਪੜਨਾਂਵ ਦਾ ਗੁਣ ਜਾਂ ਔਗੁਣ। ਜਿਵੇਂ: ਪਤਲੀ ਕੁੜੀ, ਸੁੰਦਰ ਛੋਟੇ।
ਸੰਖਿਆਵਾਚਕ Number
ਨਾਂਵ / ਪੜਨਾਂਵ ਦੀ ਸੰਖਿਆ ਜਾਂ ਗਿਣਤੀ। ਜਿਵੇਂ: ਪੰਜਾਹ ਰੁਪਏ, ਅੱਠ ਕਿਤਾਬਾਂ।
ਪਰਿਮਾਣਵਾਚਕ Quantity
ਨਾਂਵ / ਪੜਨਾਂਵ ਦੀ ਮਿਣਤੀ, ਮਾਪ ਜਾਂ ਤੋਲ। ਜਿਵੇਂ: ਥੋੜ੍ਹਾ ਕੁ, ਬਹੁਤ ਧਨ।
ਨਿਸ਼ਚੇਵਾਚਕ Demonstrative
ਨਾਂਵ / ਪੜਨਾਂਵ ਵੱਲ ਸਿੱਧਾ ਸੰਕੇਤ। ਜਿਵੇਂ: ਇਹ ਮੁੰਡਾ, ਔਹ ਫੁੱਲ।
ਪੜਨਾਂਵੀਂ Pronominal
ਪੜਨਾਂਵ ਜੋ ਵਿਸ਼ੇਸ਼ਣ ਦਾ ਕੰਮ ਕਰੇ। ਜਿਵੇਂ: ਮੇਰੀ ਕਿਤਾਬ।

ਭਾਗ 1 · ਪੰਨਾ 13

ਪੜਨਾਂਵ ਦੇ ਤਿੰਨ ਪੁਰਖ Pronoun persons

ਉੱਤਮ ਪੁਰਖ (First person)

ਗੱਲ ਕਰਨ ਵਾਲਾ। ਜਿਵੇਂ: ਮੈਂ, ਅਸੀਂ।

ਮੱਧਮ ਪੁਰਖ (Second person)

ਜਿਸ ਨਾਲ ਗੱਲ ਕੀਤੀ ਜਾਵੇ। ਜਿਵੇਂ: ਤੂੰ, ਤੁਸੀਂ।

ਅਨਯ ਪੁਰਖ (Third person)

ਜਿਸ ਬਾਰੇ ਗੱਲ ਕੀਤੀ ਜਾਵੇ। ਜਿਵੇਂ: ਉਹ, ਇਹ।

ਕਿਰਿਆ ਦੇ ਤਿੰਨ ਕਾਲ Verb tenses

ਵਰਤਮਾਨ ਕਾਲ (Present tense)

ਉਹ ਕੀਰਤਨ ਕਰਦਾ ਹੈ।

ਭੂਤ ਕਾਲ (Past tense)

ਉਹ ਕੀਰਤਨ ਕਰਦਾ ਸੀ।

ਭਵਿੱਖ ਕਾਲ (Future tense)

ਉਹ ਕੀਰਤਨ ਕਰੇਗਾ।

ਕਾਰਕ Case

ਕਿਰਿਆ ਨਾਲ ਨਾਂਵ ਜਾਂ ਪੜਨਾਂਵ ਦਾ ਸੰਬੰਧ ਦੱਸਣ ਵਾਲਾ ਸ਼ਬਦ। ਇਹ 8 ਪ੍ਰਕਾਰ ਦੇ ਹੁੰਦੇ ਹਨ।

ਅੱਠ ਕਾਰਕ

ਕਰਤਾਕਰਮਕਰਣਸੰਪ੍ਰਦਾਨਅਪਾਦਾਨਸੰਬੰਧਅਧਿਕਰਣਸੰਬੋਧਨ

ਸੰਬੰਧ ਦੱਸਣ ਵਾਲੇ ਸ਼ਬਦ

ਨੇ · ਨੂੰ · ਲਈ · ਵਾਸਤੇ · ਵਿੱਚ · ਤੋਂ · ਉੱਤੇ · ਕੋਲੋਂ · ਦੁਆਰਾ

ਭਾਗ 1 · ਪੰਨੇ 3, 17

ਸਰੋਤ: ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ — ਗੁਰਬਾਣੀ ਵਿਆਕਰਣ

ਵਾਧੂ ਸਰੋਤ: ਸਰਦਾਰ ਅਜੈਪਾਲ ਸਿੰਘ — ਗੁਰਬਾਣੀ ਵਿਆਕਰਣ ਕੋਰਸ, ਭਾਗ 1 · ਪੰਨੇ 2–17

ਅਗਲਾ ਅਧਿਆਇ 2: ਪੁਲਿੰਗ ਇਕ ਵਚਨ - ਔਂਕੜ